*ਕੀ ਵਾਹਿਗੁਰੂ ਵਾਹਿਗੁਰੂ ਕਰਨਾ ਸਿਮਰਨ ਹੈ?* ਸਾਨੂੰ ਬਾਬਾ ਨਾਨਕ ਨੇ ਗੁਰਬਾਣੀ ਵਿੱਚ ਮੰਤਰ ਰਟਨ ਤੋਂ ਵਰਜਿਤ ਕੀਤਾ ਹੈ। ਪਰ ਅਫਸੋਸ ਜਿਨ੍ਹਾਂ ਗਲਾਂ ਤੋਂ ਸਾਨੂੰ ਬਾਬਾ ਨਾਨਕ ਨੇ ਕੱਢਿਆ, ਅਸੀਂ ਫਿਰ ਉਨ੍ਹਾਂ ਵਿੱਚ ਹੀ ਗਲਤਾਨ ਹੋ ਰਹੇ ਹਾਂ। ਪਰ ਅੱਜ ਇਹ ਅਖੌਤੀ ਪ੍ਰਥਾ ਚਲ ਪਈ ਹੈ ਕਿ ਵਾਹਿਗੁਰੂ-ਵਾਹਿਗੁਰੂ ਵਾਰ-ਵਾਰ ਕਹਿਣਾ ਹੀ ਸਿਮਰਨ ਹੈ ਜਾਂ ਨਾਮ ਜੱਪਣਾ ਹੈ। ਜਦਕਿ ‘ਵਾਹਿਗੁਰੂ’ ਅਖਰ ਗੁਰਮੰਤ੍ਰ ਨਹੀਂ ਹੈ। ਪ੍ਰਮਾਤਮਾ ਦਾ ਨਾਮ (ਸੱਚ ਦਾ ਗਿਆਨ) ਹੀ ਗੁਰਮੰਤ੍ਰ ਹੈ, ਜਿਸ ਨੂੰ ਸਮਝ ਵਿਚਾਰ ਕੇ, ਉਸ ਦੁਆਰਾ ਜੀਵਨ ਜਿਉਣਾ ਹੀ ਨਾਮ ਜੱਪਣਾ ਹੈ, ਨਾ ਕਿ ਇੱਕ ਅੱਖਰ ਨੂੰ ਵਾਰ ਵਾਰ ਰਟਨਾ ਨਾਮ ਜਪਣਾ ਹੈ। ਇਹ ਨਿਰੋਲ ਬ੍ਰਾਹਮਣਵਾਦੀ ਵਿਚਾਰਧਾਰਾ ਹੈ, ਨਾ ਕਿ ਗੁਰਮਤਿ। ਪਰ ਸਿੱਖ ਕੌਮ ਵਿੱਚ ਇੱਕ ਤੁੱਕ ਦੇ ਅਖਰੀ ਅਰਥ ਕਰ ਕੇ ਬ੍ਰਾਹਮਣੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਵਾਹਿਗੁਰੂ ਹੀ ਗੁਰੂ ਦਾ ਮੰਤ੍ਰ ਹੈ ਜਿਸ ਨੂੰ ਵਾਰ ਵਾਰ ਰਸਨਾ ਨਾਲ ਜਪਿ ਕੇ ਹੀ ਹਉਮੈ ਦੂਰ ਹੂੰਦੀ ਹੈ। ਇਹ ਤੁੱਕ ਹੈ:- “ਵਾਹਿਗੁਰੂ ਗੁਰਮੰਤ੍ਰ ਹੈ ਜਪੁ ਹਉਮੈ ਖੋਈ॥” ਇਹ ‘ਤੁੱਕ’ ਭਾਈ ਗੁਰਦਾਸ ਜੀ ਦੀ 13ਵੀਂ ਵਾਰ ਦੀ ਦੁਸਰੀ ਪਉੜੀ ਵਿੱਚੋਂ ਹੈ। ਇਸ ‘ਤੁੱਕ’ ਦੇ “ਭਾਵ ਅਰਥ ਇਸ ਪ੍ਰਕਾਰ ਬਣਦੇ ਹਨ ਕਿ:- ਪ੍ਰਮਾਤਮਾ (ਵਾਹਿਗੁਰੂ) ਦੇ ‘ਸੱਚ ਦੇ ਗਿਆਨ’ (ਗੁਰਮੰਤ੍ਰ) ਨਾਲ ਜੁੜ (ਜਪੁ) ਕੇ ਹਉਮੈ ਦੂਰ ਹੁੰਦੀ ਹੈ।” ਰੱਬ ਨੂੰ ਹਰ ਥਾਂ ਹਾਜ਼ਰ ਨਾਜ਼ਰ ਜਾਣ ਕੇ ਉਸ ਦੇ ਪਵਿੱਤਰ ਅਤੇ ਨਿਰਮਲ ਭਉ (ਪਵ